ਦਰਿਆਵਾਂ ਦੇ ਸੁਮੇਲ ਲਈ ਇੱਕ ਖ਼ਾਸ ਤਜਵੀਜ਼

ਭਾਰਤ ਦੇ ਦਰਿਆਵਾਂ ਦੇ ਸੁਮੇਲ ਲਈ ਇੱਕ ਵੱਡੇ ਪ੍ਰੋਜੈਕਟ ਦੀ ਤਜਵੀਜ਼ ਬਣਾਈ ਗਈ ਹੈ ਜਿਸਦਾ ਮਕਸਦ ਉੱਤਰੀ, ਉੱਤਰ-ਦੱਖਣੀ ਅਤੇ ਦੱਖਣੀ ਭਾਰਤ ਦੇ ਦਰਿਆਵਾਂ ਨੂੰ ਜੋੜ ਕੇ ਜਲ ਕੁੰਡ ਸਥਾਪਤ ਕਰਨਾ ਹੈ। ਵੱਡੇ-ਵੱਡੇ ਜਲ-ਕੁੰਡ, ਬੰਨ੍ਹ, ਸੂਏ ਬਣਾਉਣਾ ਇਸ ਪ੍ਰੋਜੈਕਟ ਦਾ ਹਿੱਸਾ ਹਨ। ਇਸਦਾ ਮੁੱਖ ਉਦੇਸ਼ ਉੱਤਰੀ ਅਤੇ ਉੱਤਰੀ-ਦੱਖਣੀ ਭਾਰਤ ਵਿੱਚ ਹੜ੍ਹਾਂ ਨੂੰ ਰੋਕਣਾ ਅਤੇ ਪਾਣੀ ਦਾ ਰੁੱਖ ਬੰਜਰ ਖੇਤਰਾ ਵੱਲ ਮੋੜਨਾ ਹੈ।
Written by: Sakthi S

Translated by: Harneep K

ਭਾਰਤ ਦੇ ਦਰਿਆਵਾਂ ਦਾ ਸੁਮੇਲ ਇੱਕ ਅਤਿਅੰਤ ਜ਼ਰੂਰੀ ਪ੍ਰੋਜੈਕਟ ਹੈ ਅਤੇ ਇਸਨੂੰ “ਰਾਸ਼ਟਰੀ ਪ੍ਰੋਜੈਕਟ” ਕਿਹਾ ਜਾਂਦਾ ਹੈ ਜਿੱਥੇ ਵਾਤਾਵਰਨ ਅਤੇ ਜੰਗਲਾਤ ਦੀਆਂ ਮਨਜ਼ੂਰੀਆਂ ਆਸਾਨੀ ਨਾਲ ਪ੍ਰਾਪਤ ਹੋ ਸਕਦੀਆਂ ਹਨ ਕਿਉਂਕਿ ਇਹ ਰਾਸ਼ਟਰੀ ਮਹੱਤਤਾ ਰੱਖਦੇ ਹਨ। ਪਰ ਇਹ ਸਿਰਫ਼ ਸਿੱਕੇ ਦਾ ਇੱਕ ਪਹਿਲੂ ਹੈ। ਇਸ ਸਿੱਕੇ ਦਾ ਦੂਜਾ ਤਬਾਹਕੁੰਨ ਪੱਖ ਵੀ ਹੈ ਜਿਸ ਵਿੱਚ ਸਿਆਸੀ ਲੀਡਰਾਂ ਵੱਲੋਂ ਝੂਠੇ ਵਾਅਦੇ ਕਰਕੇ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ। ਇਸ ਮੁੱਦੇ ‘ਤੇ ਬਹੁਤ ਸਾਰੇ ਪ੍ਰਕਿਰਤੀਵਾਦੀ ਅਤੇ ਵਾਤਾਵਰਨ ਵਿਗਿਆਨੀ ਅਸਹਿਮਤ ਹੁੰਦੇ ਹਨ ਅਤੇ ਨਦੀਆਂ ਨੂੰ ਜੋੜਨ ਲਈ ਸਰਕਾਰ ਦੇ ਵਿਰੁੱਧ ਹਨ। ਇਸ ਪ੍ਰੋਜੈਕਟ ਵਿੱਚ ਨੁਕਸਾਨ ਤੋਂ ਬਚਾਉਣ ਦੀ ਸਮਰੱਥਾ ਘੱਟ ਹੈ, ਜੋ ਕਿ “ਰਾਸ਼ਟਰੀ ਪ੍ਰਾਜੈਕਟਾਂ” ਦੇ ਤੌਰ ਤੇ ਪੇਸ਼ ਕੀਤੇ ਜਾ ਰਹੇ ਹਨ।

ਲੱਖਾਂ ਸਾਲ ਪਹਿਲਾਂ ਇਹਨਾਂ ਦਰਿਆਵਾਂ ਦੀ ਸ਼ੁਰੂਆਤ ਹੋਈ ਸੀ ਅਤੇ ਫੇਰ ਕੁਦਰਤ ਨੇ ਆਪਣੇ ਆਪ ਖੁਦ ਦਾ ਡਿਜ਼ਾਇਨ ਅਤੇ ਤਰਕ ਲਿਆ ਹੈ। ਧਰਤੀ ਦੀਆਂ ਸਾਰੀਆਂ ਨਦੀਆਂ ਸਮੁੰਦਰ ਵਿੱਚ ਡੁੱਬਦੀਆਂ ਨਹੀਂ ਹਨ, ਕਈ ਨਦੀਆਂ ਜਿਵੇਂ ਕੈਸਪੀਅਨ ਸਾਗਰ ਅਤੇ ਅਰਲ ਸਾਗਰ ਜਿਹੇ ਵੱਡੇ ਅੰਦਰੂਨੀ ਝੀਲਾਂ ਵਿੱਚ ਡੁੱਬਦੀਆਂ ਹਨ। ਭਾਵੇਂ ਕਿ ਉਨ੍ਹਾਂ ਦੇ ਵੱਡੇ ਆਕਾਰ ਲਈ ਸਮੁੰਦਰਾਂ ਦੇ ਨਾਮ ਦਿੱਤੇ ਗਏ ਹਨ ਉਹ ਸਿਰਫ਼ ਕੁਦਰਤੀ ਝੀਲਾਂ ਹੀ ਹਨ।

ਹਰ ਨਦੀ ਇੱਕ ਵੱਖਰੀ ਪਰਿਆਵਰਨਕ ਪ੍ਰਬੰਧ ਹੈ ਜੋ ਕਈ ਜੀਵ ਜੰਤੂਆਂ ਦੀ ਵਿਕਾਸ-ਪ੍ਰਣਾਲੀ ‘ਚ ਮਦਦ ਕਰਦੀ ਹੈ। ਨਦੀਆਂ ਨੂੰ ਜੋੜਨ ਨਾਲ ਨਹਿਰਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਨਦੀਆਂ ਬਹੁਤ ਜ਼ਿਆਦਾ ਜੀਵਨ ਪ੍ਰਣਾਲੀਆਂ ਦਾ ਸਮਰਥਨ ਕਰਦੀਆਂ ਹਨ ਜਿਹਨਾਂ ਨੂੰ ਮਨੁੱਖੀ ਵਿਕਾਸ ਪ੍ਰਾਜੈਕਟਾਂ ਦੁਆਰਾ ਨੁਕਸਾਨ ਹੋ ਸਕਦਾ ਹੈ। ਸਾਡੇ ਕੋਲ ਪਹਿਲਾਂ ਹੀ ਕਈ ਲਾਈਵ ਉਦਾਹਰਨਾਂ ਹਨ ਜਿੱਥੇ ਦਰਿਆਵਾਂ ਦਾ ਮੁੱਖ ਮੁੜਨ ਕਰ ਕੇ ਲੋਕਾਂ ਅਤੇ ਵਾਤਾਵਰਨ ‘ਤੇ ਇਸ ਦਾ ਤਬਾਹਕੁੰਨ ਅਸਰ ਹੋਇਆ ਹੈ।

1990 ਦੇ ਦਹਾਕੇ ਵਿੱਚ ਅਰਲ ਸਮੁੰਦਰ ਦਾ ਅਸਲੀ ਆਕਾਰ ਘਟ ਕੇ 10% ਹੋ ਗਿਆ ਅਤੇ ਇਹ ਇੱਕ ਮੌਤ ਦਾ ਸਮੁੰਦਰ ( dead sea) ਬਣ ਗਿਆ ਸੀ ਜਿਸ ਵਿੱਚ ਕੋਈ ਮੱਛੀ ਨਹੀਂ ਬੱਚੀ ਸੀ। ਇਸ ਨਾਲ ਇਹ ਸਥਾਨਕ ਅਰਥਚਾਰੇ ਦੇ ਡਿੱਗਣ ਦਾ ਕਾਰਨ ਬਣੀ ਅਤੇ ਇਸ ਕਾਰਨ ਲੋਕ ਜੋ ਮੱਛੀ ਦਾ ਵਪਾਰ ਅਤੇ ਬਾਕੀ ਵਪਾਰ ਕਰਦੇ ਸਨ ਉਹਨਾਂ ਕੋਲ ਕੁੱਝ ਨਹੀਂ ਬੱਚਿਆ। ਡਾਇਵਰਸ਼ਨ ਪ੍ਰੋਜੈਕਟ ਦੇ ਦੂਜੇ ਪਾਸੇ, ਨਦੀ ਦਾ ਪਾਣੀ ਜੋ ਕਿ ਇੱਕ ਸੁੱਕੇ ਖੇਤਰ ਵਿੱਚ ਬਦਲ ਦਿੱਤਾ ਗਿਆ ਸੀ, ਉੱਥੇ ਵੀ ਨਰਮਾ ਕੁੱਝ ਖ਼ਾਸ ਨਹੀਂ ਕਰ ਪਾਇਆ। ਸ਼ੁਰੂ ਦੇ ਕੁੱਝ ਸਾਲਾਂ ਵਿੱਚ ਇਸ ਦੇ ਕੁਝ ਲਾਭ ਸਨ ਜਿਵੇਂ ਕਿ ਰੇਗਿਸਤਾਨੀ ਖੇਤਰ ਜਿੱਥੇ ਪਾਣੀ ਦੀ ਦਿਸ਼ਾ-ਪਰਿਵਰਤਨ ਕਤਾਨੀ ਦਾ ਸਭ ਤੋਂ ਵੱਡਾ ਬਰਾਮਦਕਾਰ ਬਣ ਗਿਆ ਸੀ, ਪਰ ਇਹ ਲੰਮੇ ਸਮੇਂ ਤੱਕ ਨਹੀਂ ਰਹਿ ਸਕਿਆ। ਲੰਬੇ ਸਮੇਂ ਵਿੱਚ ਇੱਕ ਪ੍ਰੇਸ਼ਾਨੀ ਕਾਰਨ ਇਹ ਲੀਕ ਹੋਣ ਵਾਲੀਆਂ ਨਹਿਰਾਂ ਅਤੇ ਕੁਦਰਤੀ ਉਪਕਰਣ ਪ੍ਰਣਾਲੀ ਦੇ ਕਾਰਨ ਲਗਭਗ 30-75% ਪਾਣੀ ਬਰਬਾਦ ਹੋ ਗਿਆ। ਬਾਅਦ ਵਿੱਚ ਯੂਨੈਸਕੋ ਨੇ ਅਰਲ ਸਾਗਰ ਦੇ ਇਸ ਪਾਣੀ ਦੇ ਡਾਇਵਰਸ਼ਨ ਪ੍ਰਾਜੈਕਟ ਨੂੰ “ਵਾਤਾਵਰਣ ਤ੍ਰਾਸਦੀ” ਅਤੇ “ਧਰਤੀ ਦੇ ਸਭ ਤੋਂ ਘਾਤਕ ਵਾਤਾਵਰਣ ਤਬਕਿਆਂ ਵਿੱਚੋਂ ਇੱਕ” ਦਾ ਨਾਮ ਦਿੱਤਾ।

ਹੁਣ ਉਨ੍ਹਾਂ ਨੇ ਪਿੱਛਲੀਆਂ ਗ਼ਲਤੀਆਂ ਤੋਂ ਸਬਕ ਸਿੱਖੇ ਹਨ ਅਤੇ ਕਜ਼ਾਖਸਤਾਨ ਅਤੇ ਉਜ਼ਬੇਕਿਸਤਾਨ ਮਿਲ ਕੇ ਅਰਲ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰ ਰਹੇ ਹਨ। ਪਰ ਬਦਕਿਸਮਤੀ ਨਾਲ ਅਰਲ ਸਮੁੰਦਰ ਖੇਤਰ ਨੂੰ ਹੁਣ “ਅਰਲਕੁਮ ਮਾਰੂਥਲ” ਕਿਹਾ ਜਾਂਦਾ ਹੈ। ਵਿਕਾਸ ਦੇ ਨਾਮ ਤੇ ਕੁਦਰਤ ਨਾਲ ਛੇੜਖਾਨੀ ਕਰਨ ਦੇ ਕਈ ਭਿਆਨਕ ਨਤੀਜੇ ਹੋ ਸਕਦੇ ਹਨ। ਭਾਰਤੀ ਦਰਿਆਵਾਂ ਨੂੰ ਆਪਸ ‘ਚ ਜੋੜਨ ਲਈ ਵੱਡੀ ਜ਼ਮੀਨ ਦੀ ਲੋੜ ਹੈ। ਕਈ ਜੰਗਲਾਤ ਏਰੀਆ ਪੱਕੇ ਤੌਰ ਤੇ ਤਬਾਹ ਹੋ ਜਾਣਗੇ ਅਤੇ ਜਿਸ ਕਾਰਨ ਮਨੁੱਖ-ਪਸ਼ੂਆਂ ‘ਚ ਤਕਰਾਰ ਪੈਦਾ ਕਰਦਾ ਹੈ।

ਹੋਰਨਾਂ ਦੇਸ਼ਾਂ ਦੇ ਉਲਟ, ਭਾਰਤ ਨੇ ਕੁਦਰਤੀ ਵੈਲਥ ਦੀ ਬਖਸ਼ੀਸ਼ ਪ੍ਰਾਪਤ ਕੀਤੀ ਹੈ ਅਤੇ ਅਮਰੀਕਾ, ਮੈਕਸੀਕੋ, ਕੋਲੰਬੀਆ, ਇਕੂਏਟਰ, ਪੇਰੂ, ਵੈਨੇਜ਼ੁਏਲਾ, ਬ੍ਰਾਜ਼ੀਲ, ਕੌਂਗੋ, ਦੱਖਣੀ ਅਫਰੀਕਾ, ਮੈਡਗਾਸਕਰ, ਮਲੇਸ਼ੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਚੀਨ, ਫਿਲੀਪੀਨਜ਼ ਦੇ ਨਾਲ ਧਰਤੀ ਦੇ 12 ਮੈਗਾ ਕੁਦਰਤੀ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰੋਜੈਕਟ ਇੱਕ ਵੱਡੇ ਪੱਧਰ ਤੇ ਸਮਾਜਿਕ-ਆਰਥਿਕ ਅਸੰਤੁਲਨ ਪੈਦਾ ਕਰੇਗਾ, ਕਿਉਂਕਿ ਇਸ ਨਾਲ ਲੱਖਾਂ ਗਰੀਬ ਲੋਕ ਬੇਘਰ ਹੋਣਗੇ ਅਤੇ ਲੱਖਾਂ ਹੈਕਟੇਅਰ ਜ਼ਮੀਨ ਹਮੇਸ਼ਾ ਲਈ ਪਾਣੀ ਹੇਠ ਆ ਜਾਵੇਗਾ।

ਕੁਦਰਤ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। ਇਹ ਇੱਕ ਧਨ ਹੈ ਅਤੇ ਲਾਈਫਲਾਈਨ ਹੈ ਜਿਸ ‘ਤੇ ਸਭ ਦੀ ਜ਼ਿੰਦਗੀ ਨਿਰਭਰ ਹੈ। ਸਾਨੂੰ ਇਨਸਾਨਾਂ ਨੂੰ ਦੇਸ਼ ਦੇ ਲੱਖਾਂ ਕਿਸਮਾਂ ਦੇ ਨਿਵਾਸ ਸਥਾਨਾਂ ‘ਤੇ ਕਬਜ਼ਾ ਕਰਨ ਅਤੇ ਤਬਾਹ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਇੱਥੋਂ ਤੱਕ ਕਿ ਸਭ ਤੋਂ ਛੋਟੀ ਤਿੱਤਲੀ ਤੋਂ ਲੈ ਕੇ ਵੱਡੇ ਹਾਥੀ ਤੱਕ ਹਰ ਜੀਵ ਜੰਤੂ ਦਾ ਹੱਕ ਹੈ ਭਾਰਤ ਵਰਗੇ ਸੋਹਣੇ ਦੇਸ਼ ‘ਚ ਰਹਿਣ ਦਾ। ਇਨਸਾਨਾਂ ਦੀ ਨਿਕਾਸੀ ਤੋਂ ਪਹਿਲਾਂ, ਇੱਥੇ ਜੀਵ-ਜੰਤੂ ਬਿਨ੍ਹਾਂ ਕਿਸੇ ਦੇ ਡਰ ਤੋਂ ਇਸ ਦੇਸ਼ ‘ਚ ਘੁੰਮਦੇ ਸਨ। ਹੁਣ ਪਿੱਛਲੇ 100 ਸਾਲਾਂ ਤੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਹਨ। ਅਸੀਂ ਪਸ਼ੂਆਂ ਦੀ ਕੁਦਰਤੀ ਰਿਹਾਇਸ਼ ਤੇ ਕਬਜਾ ਕਰ ਲਿਆ ਹੈ ਜਿਸ ਕਰ ਕੇ ਉਹਨਾਂ ਨੂੰ ਮਨੁੱਖਾਂ ਵੱਲੋਂ ਸਿਰਜੀਆਂ ਵਾਇਲਡਲਾਈਫ਼ ਸੈਂਕਚੂਰੀ ਅਤੇ ਨੈਸ਼ਨਲ ਪਾਰਕਾਂ ਵਰਗੀਆਂ ਪਨਾਹਗਾਹਾਂ ਵਿੱਚ ਮਜਬੂਰਨ ਰਹਿਣਾ ਪੈ ਰਿਹਾ ਹੈ।

ਠੀਕ ਜਿਵੇਂ ਅਲਬਰਟ ਆਇਨਸਟਾਈਨ ਨੇ ਕਿਹਾ ਸੀ “ਜੇਕਰ ਮਧੂਮੱਖੀ ਧਰਤੀ ਤੋਂ ਅਲੋਪ ਹੋ ਜਾਂਦੀ ਹੈ ਤਾਂ ਇਨਸਾਨ ਕੋਲ ਸਿਰਫ਼ ਚਾਰ ਸਾਲ ਹੀ ਬਾਕੀ ਰਹਿ ਸਕਣਗੇ”

ਵਿਕਾਸ ਦੇ ਨਾਂ ‘ਤੇ ਕੁਦਰਤ ਨੂੰ ਨਸ਼ਟ ਕਰਨਾ ਖੁਦਕੁਸ਼ੀ ਕਰਨ ਦੇ ਬਰਾਬਰ ਹੈ।

http://mowr.gov.in/schemes-projects-programmes/schemes/interlinking-rivers
https://www.indiatvnews.com/news/india-pm-modi-rs-5-5-lakh-crore-river-linking-project-ambitious-plan-deal-with-droughts-floods-400170
https://www.downtoearth.org.in/coverage/the-debate-on-interlinking-rivers-in-india-13496
https://timesofindia.indiatimes.com/india/govt-may-declare-inter-state-river-linking-projects-as-national-projects/articleshow/62544432.cms
https://www.jagranjosh.com/general-knowledge/advantages-and-disadvantages-of-interlinking-rivers-in-india-1506409679-1
https://www.geoecomar.ro/website/publicatii/Nr.19-2013/12_mehta_web_2013.pdf

    Leave a Reply

    Your email address will not be published. Required fields are marked *