ਭਾਰਤੀ ਭਾਸ਼ਾਵਾਂ ‘ਤੇ ਇੱਕ ਝਾਤ

ਕੀ ਤੁਸੀਂ ਕਦੇ ਇਹ ਸੋਚਿਆ ਸੀ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਕੁਝ ਸ਼ਬਦ ਕਿਉਂ ਮਿਲਦੇ-ਜੁਲਦੇ ਹਨ? ਕੀ ਸਾਡੀਆਂ ਸਾਰੀਆਂ ਭਾਸ਼ਾਵਾਂ ਦੀ ਨੀਂਹ ਇੱਕੋ ਹੀ ਹੈ? ਆਓ ਅਸੀਂ ਕੁਝ ਜਵਾਬਾਂ ਨੂੰ ਲੱਭਣ ਲਈ ਭਾਸ਼ਾ ਦੇ ਇਤਿਹਾਸ ਖਾਸ ਕਰਕੇ ਭਾਰਤੀ ਭਾਸ਼ਾਵਾਂ ਉੱਪਰੋਂ ਇੱਕ ਝਾਤ ਪਾਈਏ!

Written by: Chandrasekhar G

Translated by: Gurpreet S

ਧਰਤੀ ‘ਤੇ ਹਰ ਜੀਵਤ ਪ੍ਰਾਣੀ ਭੋਜਨ, ਨੀਂਦ, ਪ੍ਰਜਨਨ ਅਤੇ ਸਵੈ-ਰੱਖਿਆ ਬਾਰੇ ਸੋਚਦਾ ਹੈ। ਇਹ ਸਿਰਫ਼ ਮਨੁੱਖ ਹੀ ਹੈ ਜਿਨ੍ਹਾਂ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਸੋਚਣ ਦੀ ਵੱਧ ਸਮਰੱਥਾ ਹੈ। ਮਨੁੱਖ ਦੀ ਤੁਲਨਾ ਵਿੱਚ, ਇਕ ਹਾਥੀ ਦਾ ਆਕਾਰ ਵੱਡਾ ਹੈ, ਹਾਲਾਂਕਿ ਉਸਦਾ ਦਿਮਾਗ ਇੱਕ ਸੀਮਾ ਤੋਂ ਅੱਗੇ ਨਹੀਂ ਸੋਚ ਸਕਦਾ। ਪਰ, ਮਨੁੱਖੀ ਦਿਮਾਗ ਨੇ ਲਗਪਗ 70,000 ਸਾਲ ਪਹਿਲਾਂ ਵਿਕਾਸਵਾਦ ਦੇ ਦੌਰ ਵਿੱਚ ਇਹ ਸਾਰੀਆਂ ਸੀਮਾਵਾਂ ਤੋੜ ਦਿੱਤੀਆਂ। ਇਸ ਨੂੰ ਕਈ ਵਾਰੀ ‘ਬੋਧਾਤਮਿਕ ਪਰਿਵਰਤਨ’ ਕਿਹਾ ਜਾਂਦਾ ਹੈ। ਹਾਲ ਹੀ ਵਿੱਚ ਉੱਭਰੀ ਦਿਮਾਗੀ ਸ਼ਕਤੀ ਨਾਲ, ਮਨੁੱਖ ਨਿਸ਼ਚਿਤ ਭੂਗੋਲਿਕ ਥਾਂਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਲੇ ਦੁਆਲੇ ਦੇ ਮਾਹੌਲ ਬਾਰੇ ਸਿੱਖਣਾ ਸ਼ੁਰੂ ਕੀਤਾ। ਇਸ ਤਰ੍ਹਾਂ ਗਿਆਨ ਹਾਸਲ ਕੀਤਾ, ਜਿਸ ਨੂੰ ਹੋਰ ਮਨੁੱਖਾਂ ਨਾਲ ਸਾਂਝਾ ਕਰਨਾ ਜ਼ਰੂਰੀ ਹੋ ਗਿਆ। ਇਹ ਗਿਆਨ ਸਾਂਝਾਕਰਨ, ਪਹਿਲਾਂ ਸੰਕੇਤ’ ਦੇ ਰੂਪ ਵਿੱਚ ਹੁੰਦਾ ਹੈ, ਜਿਸਨੂੰ ਬਾਅਦ ਵਿੱਚ ‘ਸੰਕੇਤਕ ਭਾਸ਼ਾ’ ਕਿਹਾ ਗਿਆ। ਬਾਅਦ ਵਿੱਚ, ਇਸਨੇ ‘ਸ਼ਬਦਾਂ’ ਦਾ ਰੂਪ ਲਿਆ, ਜੋ ‘ਭਾਸ਼ਾ’ ਵਜੋਂ ਉੱਭਰ ਕੇ ਆਏ। ਸ਼ੁਰੂਆਤ ਵਿੱਚ, ਇਸਦੀ ਕੋਈ ਲਿਪੀ ਨਹੀਂ ਸੀ, ਇਹ ਤਾਂ ਉਦੋਂ ਹੀ ਸੀ ਜਦੋਂ ਭਾਸ਼ਾ ਇਕ ਖਾਸ ਪੜਾਅ ਵਿਚ ਵਿਕਸਤ ਹੋਈ ਜਿਸ ਨੂੰ ਭਾਸ਼ਾ ਵਿਗਿਆਨੀ ਨੇ ਤਿਆਰ ਕੀਤਾ। ਇਹ ਸਪਸ਼ਟ ਨਹੀਂ ਹੈ ਕਿ ਇਸ ਧਰਤੀ ‘ਤੇ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਨੂੰ ਵਿਕਸਤ ਕੀਤਾ ਗਿਆ। ਇਹ ਇੰਝ ਕਰਕੇ ਹੈ ਕਿਉਂਕਿ ਮਨੁੱਖਾਂ ਨੇ ‘ਬੋਧਾਤਮਿਕ ਪਰਿਵਰਤਨ’ ਦੇ ਬਾਅਦ ਸ਼ੁਰੂਆਤੀ ਪੜਾਵਾਂ ਵਿੱਚ ਕਈ ਭਾਸ਼ਾਵਾਂ ਵਿਕਸਿਤ ਹੋਈਆਂ ਸਨ, ਪਰ ਇਹਨਾਂ ਵਿੱਚੋਂ ਕਈ ਭਾਸ਼ਾਵਾਂ ਕੁਝ ਸਮੇਂ ਬਾਅਦ ਹੀ ਲੋਪ ਹੋ ਗਈਆਂ। ਇਸ ਲਈ, ਇਹ ਨਿਰਧਾਰਤ ਕਰਨਾ ਅਸੰਭਵ ਹੈ ਕਿ ਕਿਹੜੀ ਭਾਸ਼ਾ ਸਭ ਤੋਂ ਪਹਿਲਾਂ ਆਈ। ਪਰ ਅਸੀਂ ਅਜੇ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੌਜੂਦਾ ਭਾਸ਼ਾਵਾਂ ਵਿੱਚੋਂ ਕਿਹੜੀ ਭਾਸ਼ਾ ਦਾ ਸਭ ਤੋਂ ਲੰਮਾ ਇਤਿਹਾਸ ਹੈ।

ਭਾਰਤ ਦੀਆਂ ਭਾਸ਼ਾਵਾਂ
ਦੁਨੀਆ ਦੀ ਮੌਜੂਦਾ ਆਬਾਦੀ 770 ਕਰੋੜ ਦੇ ਕਰੀਬ ਹੈ ਅਤੇ ਦੁਨੀਆ ਵਿੱਚ 5,000 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ, 130 ਕਰੋੜ ਦੀ ਆਬਾਦੀ ਹੈ ਅਤੇ 2010 ਅਤੇ 2013 ਵਿਚਾਲੇ ਹੋਏ ਭਾਰਤੀ ਭਾਸ਼ਾਵਾਂ ਦੇ ਲੋਕ ਸਰਵੇਖਣ (ਪੀਐਲਐਸਆਈ) ਮੁਤਾਬਕ 780 ਤੋਂ ਵੱਧ ਭਾਸ਼ਾਵਾਂ ਹਨ। 1650 ਤੋਂ ਲੈ ਕੇ 1961 ਤੱਕ ਦੇ ਰਿਕਾਰਡ ਮੁਤਾਬਕ, ਹਰ ਸਾਲ ਦਸ ਭਾਸ਼ਾਂਵਾਂ ਸਾਡੇ ਤੋਂ ਦੂਰ ਹੋਂਦੀਆਂ ਜਾ ਰਰੀਆਂ ਹਨ। ਲਗਭਗ 100 ਸਾਲਾਂ ਦੇ ਬਾਅਦ, ਇਸ ਗੱਲ ਦੀ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਵਰਤੋਂ ਵਿੱਚ ਆਉਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ 500 ਤੋਂ ਵੀ ਘੱਟ ਹੋ ਜਾਵੇਗੀ। ਭਾਰਤੀ ਸੰਵਿਧਾਨ ਨੇ ਆਪਣੇ 8ਵੇਂ ਸ਼ੈਡਿਊਲ ਵਿੱਚ 22 ‘ਅਧਿਕਾਰਿਕ ਭਾਸ਼ਾਵਾਂ’ ਨੂੰ ਮਾਨਤਾ ਦਿੱਤੀ ਹੈ। ਉਹ ਅੱਗੇ ਦਿੱਤੀਆਂ ਮੁਤਾਬਕ ਹਨ: 1) ਅਸਾਮੀ 2) ਬੰਗਾਲੀ 3) ਬੋਡੋ 4) ਡੋਗਰੀ 5) ਗੁਜਰਾਤੀ 6) ਹਿੰਦੀ 7) ਕੰਨੜ 8) ਕਸ਼ਮੀਰੀ 9) ਕੋਂਕਣੀ 10) ਮੈਥਿਲੀ 11) ਮਲਿਆਲਮ 12) ਮਨੀਪੁਰੀ 13) ਮਰਾਠੀ 14) ਨੇਪਾਲੀ 15) ਉੜੀਆ 16) ਪੰਜਾਬੀ 17) ਸੰਸਕ੍ਰਿਤ 18) ਸੰਥਾਲੀ 19) ਸਿੰਧੀ 20) ਤਮਿਲ 21) ਤੇਲਗੂ ਅਤੇ 22) ਉਰਦੂ।

ਆਪਣੀਆਂ ਜੜ੍ਹਾਂ ਦੇ ਆਧਾਰ ‘ਤੇ, ਭਾਰਤੀ ਭਾਸ਼ਾਵਾਂ ਨੂੰ 4 ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ: 1. ਹਿੰਦ-ਆਰੀਆ ਭਾਸ਼ਾਵਾਂ 2. ਦਰਾਵੜੀ ਭਾਸ਼ਾਵਾਂ 3. ਆਸਟਰੋਏਸ਼ੀਆਈ ਭਾਸ਼ਾਵਾਂ 4. ਤਿੱਬਤੀ-ਬਰਮੀ ਭਾਸ਼ਾਵਾਂ। ਇਨ੍ਹਾਂ 4 ਸ਼੍ਰੇਣੀਆਂ ਨੂੰ ਸਮਝ ਕੇ ਅਸੀਂ ਜ਼ਿਆਦਾਤਰ ਭਾਰਤੀ ਭਾਸ਼ਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

ਹਿੰਦ-ਆਰੀਆ ਭਾਸ਼ਾਵਾਂ

ਸਭ ਤੋਂ ਪਹਿਲਾਂ, ਆਓ ਆਪਾਂ ਹਿੰਦ-ਆਰੀਆ ਭਾਸ਼ਾ ਸਮੂਹ ‘ਤੇ ਝਾਤ ਪਾਈਏ। ਇਹ ਸਮੂਹ ਹਿੰਦ-ਯੂਰਪੀ ਭਾਸ਼ਾ ਭਾਸ਼ਾ ਸਮੂਹ ਦਾ ਹਿੱਸਾ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਡਾ ਸਮੂਹ ਹੈ। ਇਸ ਪਰਿਵਾਰ ਵਿੱਚ, ਪਹਿਲੀ ਭਾਸ਼ਾ ਸੰਸਕ੍ਰਿਤ ਹੈ। ਇਸ ਭਾਸ਼ਾ ਵਿੱਚ ਸਾਹਿਤ ਦਾ ਪਹਿਲਾ ਹਿੱਸਾ ਰਿਗ ਵੇਦ ਹੈ। ਇਸਨੂੰ ਕੁਝ ਲੋਕ ਸਾਰੀ ਦੁਨੀਆ ਵਿੱਚ ਸਾਹਿਤ ਦਾ ਪਹਿਲਾ ਹਿੱਸਾ ਮੰਨਦੇ ਹਨ, ਪਰ ਬਾਕੀ ਹੋਰ ਵਿਦਵਾਨਾਂ ਇਸਦਾ ਵਿਰੋਧ ਕੀਤਾ ਹੈ। ਵੈਦਿਕ ਯੁਗ ਵਿੱਚ ਸੰਸਕ੍ਰਿਤ ਦੀ ਵਰਤੋਂ ਮੁੱਖ ਤੌਰ ‘ਤੇ ਧਾਰਮਿਕ ਰੀਤੀ-ਰਿਵਾਜ ਅਤੇ ਸੰਬੰਧਿਤ ਪੂਜਾ ਕਰਨ ਲਈ ਕੀਤੀ ਗਈ ਸੀ। ਇਸਦਾ ਦੌਰ 1500 ਤੋਂ ਲੈ ਕੇ 1000 ਬੀ.ਸੀ. ਦੌਰਾਨ ਸੀ। ਬਾਅਦ ਵਿੱਚ, ਵੈਦਿਕ ਸੰਸਕ੍ਰਿਤ ਆਪਣੇ ਆਪ ਦਾ ਇੱਕ ਰੂਪ ਬਣ ਗਈ ਜੋ ਕਿ ਧਰਮ ਤੋਂ ਵੱਖਰੀ ਹੈ, ਜਿਸਨੂੰ ਕਲਾਸੀਕਲ ਸੰਸਕ੍ਰਿਤ ਜਾਂ ਕਵਿਤਾ ਦੀ ਭਾਸ਼ਾ ਕਿਹਾ ਜਾਂਦਾ ਹੈ। ਇਹ 1000 ਬੀ.ਸੀ. ਤੋਂ ਲੈ ਕੇ 600 ਬੀ.ਸੀ. ਰਹੀ। ਸੰਸਕ੍ਰਿਤ ਦੇ ਇਸ ਸੰਸਕਰਣ ਵਿੱਚੋਂ, ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਆਦਿ ਭਾਸ਼ਾਵਾਂ ਉੱਭਰੀਆਂ ਜੋ 600 ਬੀ.ਸੀ. ਤੋਂ ਲੈ ਕੇ 1000 ਈ. ਤੱਕ ਪ੍ਰਚਲਤ ਰਹੀਆਂ।

ਪਾਲੀ: 563 ਤੋਂ 483 ਬੀ.ਸੀ. ਤੱਕ। ਇਹ ਉਹ ਭਾਸ਼ਾ ਸੀ ਜਿਸ ਵਿੱਚ ਮਹਾਤਮਾ ਬੁਧ ਨੇ ਆਪਣੇ ਪੈਰੋਕਾਰਾਂ ਨੂੰ ਸਿੱਖਿਆ ਦਿੱਤੀ।

ਪ੍ਰਾਕ੍ਰਿਤ:  600 ਬੀ.ਸੀ. ਤੋਂ 1000 ਈ. ਤੱਕ। ਇਹ ਕਲਾਸੀਕਲ ਸੰਸਕ੍ਰਿਤ ਤੋਂ ਕੁਝ ਵਰਣਾਂ ਨੂੰ ਹਟਾ ਕੇ ਸਿਰਜੀ ਗਈ ਸੀ ਜਾਂ ਇਸ ਦੇ ਰੂਪ ਨੂੰ ਬਦਲ ਕੇ ਬਣਾਇਆ ਗਿਆ ਹੈ। ਇਹ ਬਹੁਤ ਸਾਰੇ ਬੋਧ ਅਤੇ ਜੈਨ ਧਰਮ ਦੀਆਂ ਲਿਖਤਾਂ ਜਿਵੇਂ ਕਿ ਸਿਧਾਂਤ, ਸ਼ਿਲਾਲੇਖ ਅਤੇ ਨਾਟਕਾਂ ਵਿੱਚ ਦੇਖਣ ਨੂੰ ਮਿਲਦੀ ਹੈ।

ਅਪਭ੍ਰੰਸ਼: ਇਹ ਭਾਸ਼ਾਵਾਂ ਪ੍ਰਾਕ੍ਰਿਤ ਤੋਂ ਉਤਪੰਨ ਹੋਈਆਂ ਸਨ। ਕਿਉਂਕਿ ਇਹ ਸਾਹਿਤ ਵਿੱਚ ਵਰਤੀ ਗਈ ਪ੍ਰਾਕ੍ਰਿਤ ਭਾਸ਼ਾ ਤੋਂ ਵੱਖਰੀ ਸੀ, ਇਸ ਲਈ ਇਨ੍ਹਾਂ ਨੂੰ ‘ਅਪ-ਭਰਮਸ਼ਾ’ ਦਾ ਨਾਂ ਦਿੱਤਾ ਗਿਆ।

ਆਧੁਨਿਕ ਭਾਸ਼ਾਵਾਂ: ਇਹਨਾਂ ਦੀ ਮੂਲ ਉਤਪਤੀ ਅਪਭ੍ਰੰਸ਼ ਭਾਸ਼ਾਵਾਂ ਵਿੱਚੋਂ ਹੋਈ। ਇਹਨਾਂ ਵਿੱਚੋਂ ਪ੍ਰਮੁੱਖ ਭਾਸ਼ਾਵਾਂ ਇਹ ਹਨ: 1. ਹਿੰਦੀ 2. ਉਰਦੂ 3. ਬੰਗਾਲੀ 4. ਪੰਜਾਬੀ 5. ਅਸਾਮੀ 6. ਗੁਜਰਾਤੀ 7. ਉੜੀਆ 8. ਮਰਾਠੀ 9. ਕਸ਼ਮੀਰੀ 10. ਕੋਂਕਣੀ 11. ਨੇਪਾਲੀ 12. ਸਿੰਧੀ ਅਤੇ ਆਦਿ।

 

 1. ਹਿੰਦੀ : ਲਗਭਗ 1000 ਈਸਵੀ ਵਿੱਚ 65 ਕਰੋੜ ਲੋਕ ਹਿੰਦੀ ਬੋਲਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਛੱਤੀਸਗੜ੍ਹ ਰਾਜਾਂ ਵਿੱਚ ਰਹਿੰਦੇ ਹਨ। ਹਿੰਦੀ ਉਪ-ਭਾਸ਼ਾਵਾਂ ਨੂੰ ਦੋ ਮੁੱਖ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪੱਛਮੀ ਖੇਤਰ ਵਿੱਚ ਰਾਜਸਥਾਨੀ, ਵਰਜਾ, ਬੁੰਦਰੀ, ਮਾਲਵੀ, ਭੋਜਪੁਰੀ ਅਤੇ ਮੇਵਾੜੀ ਵਰਗੀਆਂ ਉਪ-ਭਾਸ਼ਾਵਾਂ ਸਨ। ਇੱਕ ਵੱਡੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੇ ਬੋਲਣ ਦੇ ਕਾਰਨ, ਇੱਕ ਗਲਤ ਧਾਰਨਾ ਹੈ ਕਿ ਹਿੰਦੀ ਭਾਰਤ ਦੀ ਇੱਕਮਾਤਰ ਕੌਮੀ ਭਾਸ਼ਾ ਹੈ। ਅਸਲ ਵਿੱਚ, ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਸਾਰੀਆਂ 22 ਭਾਸ਼ਾਵਾਂ ਰਾਸ਼ਟਰੀ ਭਾਸ਼ਾਵਾਂ ਹਨ।  ਘੱਟ ਲੋਕਾਂ ਦੁਆਰਾ ਬੋਲੇ ਜਾਣ ਕਰਕੇ ਦੂਜੀਆਂ ਭਾਸ਼ਾਵਾਂ ਨੂੰ ਬੇਕਾਰ ਸਮਝਣਾ ਤੰਗ ਮਾਨਸਿਕਤਾ ਦਾ ਪ੍ਰਤੀਕ ਹੈ।
 2. ਉਰਦੂ : ਸਾਰੇ ਦੇਸ਼ ਵਿੱਚ 11 ਲੱਖ ਲੋਕ ਉਰਦੂ ਬੋਲਦੇ ਹਨ, ਜਿਸਦੀ ਉਤਪਤੀ ਦੱਖਣੀ ਭਾਰਤ ਵਿੱਚ ਅਲਾੱਦੀਨ ਖਿਲਜੀ ਦੇ ਹਮਲੇ ਦੇ ਬਾਅਦ ਫੌਜੀ ਕੈਂਪਾਂ, ਦੁਕਾਨਾਂ ਅਤੇ ਬਜ਼ਾਰਾਂ ਵਿੱਚੋਂ ਹੋਈ ਸੀ। ਹੈਦਰਾਬਾਦ ਦੇ ਡੈਕਨ ਖੇਤਰ ਵਿੱਚ, ਇਸਨੂੰ ਦੱਖਣੀ ਵੀ ਕਿਹਾ ਜਾਂਦਾ ਹੈ।
 3. ਬੰਗਾਲੀ : ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿੱਚ ਲਗਭਗ 3 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1000 ਈ. ਦੌਰਾਨ ਹੀ ਹੋਈ।
 4. ਪੰਜਾਬੀ : ਲਗਭਗ 10 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1100 ਈ. ਦੌਰਾਨ ਹੋਈ।
 5. ਗੁਜਰਾਤੀ : ਲਗਭਗ 6.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1100 ਈ. ਦੌਰਾਨ ਹੋਈ।
 6. ਅਸਾਮੀ : ਲਗਭਗ 2.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1200 ਈ. ਦੌਰਾਨ ਹੋਈ।
 7. ਉੜੀਆ : ਲਗਭਗ 4 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1200 ਈ. ਦੌਰਾਨ ਹੋਈ।
 8. ਮਰਾਠੀ : ਲਗਭਗ 8 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 1100 ਈ. ਦੌਰਾਨ ਹੋਈ।
 9. ਕਸ਼ਮੀਰੀ : ਲਗਭਗ 0.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ ਪਿਛਲੇ 900 ਈ. ਦੌਰਾਨ ਹੋਈ।
 10. ਕੋਂਕਣੀ : ਲਗਭਗ 0.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੋਆ ਵਿੱਚ ਰਹਿੰਦੇ ਹਨ। ਮੰਗਲੌਰ, ਮੁੰਬਈ ਅਤੇ ਕੇਰਲਾ ਵਿੱਚ ਰਹਿਣ ਵਾਲੇ ਥੋੜ੍ਹੇ-ਬਹੁਤ ਲੋਕ ਵੀ ਇਸ ਭਾਸ਼ਾ ਨੂੰ ਬੋਲਦੇ ਹਨ। ਇਹ ਭਾਸ਼ਾ ਵਿਆਪਕ ਤੌਰ ‘ਤੇ ਈਸਾਈ ਭਾਈਚਾਰੇ ਦੁਆਰਾ ਬੋਲੀ ਜਾਂਦੀ ਹੈ।
 11. ਨੇਪਾਲੀ : ਲਗਭਗ 1.7 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ।
 12. ਸਿੰਧੀ : ਪੂਰੇ ਦੇਸ਼ ਵਿੱਚ ਲਗਭਗ 2 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ।ਦਰਾਵੜੀ ਭਾਸ਼ਾਵਾਂ

  ਹਿੰਦ-ਆਰੀਆ ਭਾਸ਼ਾ ਸਮੂਹ ਦੇ ਬਾਅਦ, ਦਰਾਵੜੀ ਭਾਸ਼ਾ ਸਮੂਹ ਭਾਰਤੀ ਭਾਸ਼ਾਵਾਂ ਦਾ ਦੂਜਾ ਵੱਡਾ ਸਮੂਹ ਹੈ। ਇਸ ਸਮੂਹ ਵਿੱਚ, 23 ਭਾਸ਼ਾਵਾਂ ਆਉਂਦੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਇਹ ਹਨ: 1. ਤਮਿਲ, 2. ਤੇਲਗੂ, 3. ਕੰਨੜ, 4. ਮਲਿਆਲਮ।

  1. ਤਮਿਲ : ਇਹ ਦੁਨੀਆ ਵਿਚ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਭਾਰਤ, ਸ਼੍ਰੀ ਲੰਕਾ, ਸਿੰਗਾਪੁਰ ਅਤੇ ਮਲੇਸ਼ਿਆ ਵਿੱਚ ਰਹਿੰਦੇ ਲਗਭਗ 8 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦਾ ਸਾਹਿਤ ਬੀ.ਸੀ. ਯੁਗ ਦੇ ਸਮੇਂ ਦਾ ਹੈ।
  2. ਤੇਲਗੂ : ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਰਹਿੰਦੇ 8.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਹ ਲਗਭਗ 2000 ਸਾਲ ਪੁਰਾਣੀ ਹੈ।
  3. ਕੰਨੜ : ਲਗਭਗ 4.5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਹ ਵੀ ਲਗਭਗ 2000 ਸਾਲ ਪੁਰਾਣੀ ਹੈ।
  4. ਮਲਿਆਲਮ : ਕੇਰਲ ਵਿਚ ਰਹਿਣ ਵਾਲੇ ਲਗਭਗ 4 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਸਦੀ ਉਤਪਤੀ 1000 ਸਾਲ ਪਹਿਲਾਂ ਤਮਿਲ ਵਿੱਚੋਂ ਹੋਈ।

  ਤਮਿਲ ਅਤੇ ਮਲਿਆਲਮ ਦੀਆਂ ਲਿਪੀਆਂ ਦੇ ਨਾਲ-ਨਾਲ ਤੇਲਗੂ ਅਤੇ ਕੰਨੜ ਦੀਆਂ ਲਿਪੀਆਂ ਵਿੱਚ ਵੀ ਕੁਝ ਸਮਾਨਤਾਵਾਂ ਹਨ।

  ਆਸਟਰੋਏਸ਼ੀਆਈ ਭਾਸ਼ਾਵਾਂ

  ਆਸਟਰੋਏਸ਼ੀਆਈ ਭਾਸ਼ਾਵਾਂ ਵਿੱਚੋਂ ਸਿਨਹਾਲੀ, ਮੁੰਦਰੀ, ਹੂ, ਸਾਵਰਾ, ਕਾਰਕ, ਜਵਾਂਗ, ਕਾਸੀ, ਨਿਕੋਬਾਰਿਸ ਦੀਆਂ ਭਾਸ਼ਾਵਾਂ ਆਉਂਦੀਆਂ ਹਨ।

  ਤਿੱਬਤੀ-ਬਰਮੀ ਭਾਸ਼ਾਵਾਂ

  ਤਿੱਬਤੀ-ਬਰਮੀ ਭਾਸ਼ਾਵਾਂ ਵਿੱਚੋਂ ਬੋਡੋ, ਮਣੀਪੁਰੀ, ਲੁਸ਼ੇਈ, ਗਾਰੋ, ਭੂਟੀਮਾ, ਨੇਵਾਰੀ, ਲੇਪਚਾ, ਅਸਮਾਕਾ ਅਤੇ ਮਿਕੀਰ ਪ੍ਰਮੁੱਖ ਭਾਸ਼ਾਵਾਂ ਹਨ।

  ਪੋਸਟ ਸਕ੍ਰਿਪਟ : ਹਿੰਦ-ਆਰੀਆ ਸਮੂਹ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਜ਼ਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਆਈਆਂ ਹਨ। ਕਿਉਂਕਿ ਇਹ ਹੌਲੀ-ਹੌਲੀ ਸਮਾਜ ਵਿੱਚ ਆਪਣੇ ਪ੍ਰਚਲਨ ਨੂੰ ਗੁਆ ਚੁੱਕੀ ਹੈ, ਅੱਜ-ਕਲ੍ਹ ਇਸਨੂੰ ਬੋਲਣ ਵਾਲਿਆਂ ਦੀ ਲਗਭਗ ਗਿਣਤੀ ਸਿਰਫ਼ 15,000 ਹੈ ਅਤੇ ਇਸ ਕਰਕੇ ਇਹ ਲੋਪ ਹੋਣ ਦੀ ਕਰੀਬ ਹੈ, ਇਸਦੀ ਜ਼ਿਆਦਾਤਰ ਵਰਤੋਂ ਧਾਰਮਿਕ ਸੰਦਰਭ ਵਿੱਚ ਹੁੰਦੀ ਹੈ।

  Leave a Reply

  Your email address will not be published. Required fields are marked *