ਭਾਸ਼ਾ ਦਾ ਸਥਾਨੀਕਰਨ ਕਿੰਨਾ ਢੁਕਵਾਂ ਹੈ?

ਇਸ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਭਾਸ਼ਾ ਗਾਹਕਾਂ ਤੱਕ ਪਹੁੰਚਣ ਦਾ ਇੱਕ ਬਿਹਤਰੀਨ ਵਸੀਲਾ ਹੈ। ਭਾਸ਼ਾ ਦੇ ਜ਼ਰੀਏ ਤੁਸੀਂ ਕੀ ਨਹੀਂ ਕਰ ਸਕਦੇ ਹੋ, ਅੱਜ ਦੇ ਇਸ ਦੌਰ ਵਿੱਚ ਗਾਹਕਾਂ ਤੱਕ ਪਹੁੰਚਣ ਲਈ ਸਮੱਗਰੀ ਦਾ ਉਨ੍ਹਾਂ ਦੀ ਅਨੁਕੂਲ ਭਾਸ਼ਾ ਵਿੱਚ ਸਥਾਨੀਕਰਨ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ, ਪਰ ਆਪਣੇ ਵਪਾਰ ਨੂੰ ਵਿਸ਼ਵ ਪੱਧਰ ‘ਤੇ ਲੈ ਜਾਣ ਲਈ ਇਹ ਸਮੇਂ ਦੇ ਮੰਗ ਵੀ ਹੈ।

ਸਮੁੱਚੀ ਦੁਨੀਆ ਵਿੱਚ 5000 ਤੋਂ ਵੀ ਵੱਧ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀਆਂ ਲਿਪੀਆਂ ਹਨ ਅਤੇ ਕਈਆਂ ਦੀਆਂ ਉਪਭਾਸ਼ਾਵਾਂ ਵੀ ਹਨ। ਇਨ੍ਹਾਂ ਭਾਸ਼ਾਵਾਂ ਨੂੰ ਭੂਗੋਲਿਕ ਵਖਰੇਵੇਂ ਦੇ ਆਧਾਰ ‘ਤੇ ਪੜ੍ਹਿਆ, ਲਿਖਿਆ ਤੇ ਬੋਲਿਆ ਜਾਂਦਾ ਹੈ ਅਤੇ ਦੁਨੀਆ ਭਰ ਵਿੱਚ ਸੈਂਕੜਿਆਂ ਭਾਸ਼ਾਵਾਂ ਦੀ ਹੋਂਦ ਹੋਣ ਕਰਕੇ ਦੋ ਵੱਖ-ਵੱਖ ਭਾਸ਼ਾਵਾਂ ਦੇ ਜਾਣਕਾਰ ਲੋਕ ਆਪਣੇ ਵਿਚਾਰਾਂ ਨੂੰ ਇੱਕ ਦੂਜੇ ਨਾਲ ਸਾਂਝਾ ਨਹੀਂ ਕਰ ਸਕਦੇ ਸੀ, ਪਰ ਤਕਨੀਕੀ ਅਤੇ ਭਾਸ਼ਾਵਾਂ ਦੇ ਸਥਾਨੀਕਰਨ ਸਦਕੇ ਸਮੁੱਚੀ ਦੁਨੀਆ ਇੱਕ ਵਿਸ਼ਵ ਪਿੰਡ ਬਣ ਗਈ ਹੈ।

2000-2018 ਦੇ ਦੌਰਾਨ, ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਮੱਧ ਪੂਰਬੀ ਇਲਾਕਿਆਂ ਦੇ ਵਿਸ਼ਵ ਪੱਧਰੀ ਬਜ਼ਾਰਾਂ ‘ਚ ਇੰਟਰਨੈੱਟ ਦਾ ਦਖ਼ਲ ਦਸ ਗੁਣਾ ਵਧਿਆ ਹੈ, ਜਿਸ ਕਰਕੇ ਇਸ ਸਮੇਂ ਦੌਰਾਨ ਕਰੋੜਾਂ ਖ਼ਰੀਦਦਾਰ ਆਨਲਾਈਨ ਆ ਗਏ ਹਨ। ਨਤੀਜੇ ਵਜੋਂ ਵਪਾਰ ਨੂੰ ਇੱਕ ਵੱਡੇ ਪੱਧਰ ‘ਤੇ ਲੈ ਜਾਣ ਦੇ ਅਵਸਰਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਖੇਤਰਾਂ ਵਿੱਚ ਸਥਾਨਕ ਭਾਸ਼ਾ ਦੀ ਪਕੜ ਹੈ ਨਾ ਕਿ ਅੰਗਰੇਜ਼ੀ ਦੀ। ਇਸ ਲਈ, ਭਾਸ਼ਾਵਾਂ ਦੀ ਵਿਭਿੰਨਤਾ ਵਪਾਰ ਨੂੰ ਵੱਡੇ ਪੱਧਰ ‘ਤੇ ਲੈ ਜਾਣ ਲਈ ਇੱਕ ਬਹੁਤ ਵੱਡੀ ਚੁਣੌਤੀ ਸੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੇ ਇਸ ਚੁਣੌਤੀ ਨੂੰ ਮੌਕੇ ਵਿੱਚ ਬਦਲਿਆ।

ਇਸਨੂੰ ਬਰਤਾਨਵੀ ਸਾਮਰਾਜਵਾਦ ਦਾ ਕਾਰਨ ਸਮਝੋ ਜਾਂ ਅੰਗਰੇਜ਼ੀ ਦਾ ਬਿਹਤਰੀਨ ਪ੍ਰਸਾਰ ਭਾਵੇਂ ਕਾਰਨ ਕੋਈ ਵੀ ਹੋਵੇ ਪਰ ਜ਼ਿਆਦਾਤਰ ਬਜ਼ਾਰਾਂ ਵਿੱਚ ਲੋਕਾਂ ਨੂੰ ਅੰਗਰੇਜ਼ੀ ਦੀ ਬੁਨਿਆਦੀ ਸਮਝ ਹੈ। ਇਹ ਫ਼ੈਸਲਾ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ ਕਿ ਉਤਪਾਦਾਂ ਅਤੇ ਸੇਵਾਵਾਂ ਨੂੰ ਸਥਾਨਕ ਭਾਸ਼ਾ ਵਿੱਚ ਰੱਖਣਾ ਚਾਹੀਦਾ ਹੈ ਜਾਂ ਅੰਗਰੇਜ਼ੀ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ। ਇਹ ਆਸਾਨ ਫ਼ੈਸਲਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਇਸਦਾ ਸਿੱਧਾ ਅਸਰ ਆਮਦਨ , ਬ੍ਰਾਂਡ ਦੀ ਇਮੇਜ ਅਤੇ ਵਿਕਾਸ ‘ਤੇ ਪੈਂਦਾ ਹੈ। ਹਾਲਾਂਕਿ ਅੰਗਰੇਜ਼ੀ ਵਿੱਚ ਰਹਿਣ ਦੇਣਾ ਕੋਈ ਮਾੜਾ ਫ਼ੈਸਲਾ ਨਹੀਂ ਹੈ ਕਿਉਂਕਿ ਇਸ ਨਾਲ ਸਮੱਗਰੀ ਦੇ ਅਰਥ, ਤਰਜ਼ ਅਤੇ ਸ਼ੈਲੀ ‘ਤੇ ਆਪਣਾ ਕੰਟਰੋਲ ਰੱਖਣ ਵਿੱਚ ਮਦਦ ਮਿਲਦੀ ਹੈ – ਜੋ ਕਿ ਸਥਾਨੀਕਰਨ ਕਰਵਾਉਣ ਲਈ ਰੱਖੀਆਂ ਗਈਆਂ ਕੰਪਨੀਆਂ ਦੀ ਬਜਾਏ ਜ਼ਿਆਦਾ ਬਿਹਤਰ ਹੈ। ਹਾਲਾਂਕਿ ਸਥਾਨੀਕਰਨ ਨੂੰ ਚੁਣਨ ਦੇ ਚੰਗੇ ਕਾਰਨ ਵੀ ਹਨ ਅਤੇ ਜਿਸ ਨਾਲ ਵਧੇਰੇ ਲਾਭ ਵੀ ਪ੍ਰਾਪਤ ਹੋ ਸਕਦਾ ਹੈ, ਪਰ ਕੁਝ ਹਾਲਾਤਾਂ ਵਿੱਚ ਨੁਕਸਾਨ ਵੀ ਹੋ ਸਕਦਾ ਹੈ।

ਕੀ ਗਾਹਕਾਂ ਨੂੰ ਆਪਣੀ ਸਥਾਨਕ ਭਾਸ਼ਾ ਵਧੇਰੇ ਪਸੰਦ ਹੈ?

ਇੱਕ ਅਧਿਐਨ ਵਿੱਚ [2] ਇਹ ਦੱਸਿਆ ਗਿਆ ਹੈ ਕਿ ਗਾਹਕਾਂ ਲਈ ਉਤਪਾਦ ਦੇ ਵੇਰਵੇ ਅਤੇ ਆਨਲਾਈਨ ਯੂਜ਼ਰ ਇੰਟਰਫੇਸ ਸਥਾਨਕ ਭਾਸ਼ਾ ਵਿੱਚ ਹੋਣ ਕਰਕੇ ਉਨ੍ਹਾਂ ਦੇ ਖ਼ਰੀਦਣ ਦਾ ਫ਼ੈਸਲਾ ਕਰਨ ‘ਤੇ ਜ਼ਿਆਦਾ ਅਸਰ ਪੈਂਦਾ ਹੈ। ਹਾਲਾਂਕਿ ਇਹ ਰਿਪੋਰਟ ਦੱਸਦੀ ਹੈ ਕਿ ਇਹ ਅਸਰ ਸਸਤੇ ਉਤਪਾਦਾਂ ਦੀ ਬਜਾਏ ਮਹਿੰਗੇ ਉਤਪਾਦਾਂ ‘ਤੇ ਜ਼ਿਆਦਾ ਹੈ। ਇਸ ਲਈ, ਜਦੋਂ ਮਹਿੰਗੇ ਉਤਪਾਦਾਂ ਨੂੰ ਖ਼ਰੀਦਣ ‘ਤੇ ਗੱਲ ਆਉਂਦੀ ਹੈ, ਤਾਂ ਗਾਹਕ ਪਹਿਲਾਂ ਆਪਣੀ ਭਾਸ਼ਾ ਵਿੱਚ ਜਾਣਕਾਰੀ ਲੈਣਾ ਪਸੰਦ ਕਰਦੇ ਹਨ। ਇੱਕ ਹੋਰ ਅਧਿਐਨ ਵਿੱਚ [3] ਦੱਸਿਆ ਗਿਆ ਹੈ ਕਿ ਕੁਝ ਇਤਾਲਵੀ ਵਿਦਿਆਰਥੀਆਂ ਨੂੰ ਦੋ ਵਿਕਲਪ ਦੇ ਕੇ ਉਤਪਾਦ ਚੁਣਨ ਲਈ ਕਿਹਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਪੈਕਿੰਗ ਅੰਗਰੇਜ਼ੀ ਵਿੱਚ ਸੀ ਅਤੇ ਦੂਜੇ ਦੀ ਇਤਾਲਵੀ ਭਾਸ਼ਾ ਵਿੱਚ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਵਿਦਿਆਰਥੀ ਅੰਗਰੇਜ਼ੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਗਾਹਕਾਂ ਦੇ ਵਿਵਹਾਰ ਦੇ ਮਾਮਲੇ ਵਿੱਚ ਸਥਾਨਕ ਭਾਸ਼ਾ ਸਾਨੂੰ ਵੱਖ-ਵੱਖ ਵਿਸ਼ੇਸ਼ਤਾਵਾਂ ਦੱਸਣ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚ ਵੀ ਗਾਹਕਾਂ ਨੂੰ ਵੱਖ-ਵੱਖ ਸ਼੍ਰੇਣੀ ਵਿੱਚ ਵਰਗੀਕ੍ਰਿਤ ਕਰਨ ਵਿੱਚ ਮਦਦ ਕਰਦੀ ਹੈ।

ਗੈਲਪ [4] ਦੇ ਇੱਕ ਸਰਵੇ ਤੋਂ ਪਤਾ ਚੱਲਿਆ ਹੈ ਕਿ ~ 56% ਲੋਕ ਆਨਲਾਈਨ ਉਤਪਾਦਾਂ ਦੀ ਖੋਜ ਅਤੇ ਖਰੀਦਦਾਰੀ ਕਰਨ ਲਈ ਆਪਣੀ ਸਥਾਨਕ ਭਾਸ਼ਾ ਵਿੱਚ ਉਪਲਬਧ ਵੈੱਬਸਾਈਟਾਂ ਦੀ ਹੀ ਵਰਤੋਂ ਕਰਦੇ ਹਨ।

ਮਲੇਸ਼ੀਆ ਵਿੱਚ ਰਹਿਣ ਵਾਲੇ ਗਾਹਕਾਂ ਆਧਾਰਿਤ ਇੱਕ ਹੋਰ ਅਧਿਐਨ[5] ਨੇ ਸਿਹਤ ਬੀਮਾ ਸੰਬੰਧੀ ਉਤਪਾਦਾਂ ਦੇ ਮਾਮਲੇ ਵਿੱਚ ਵਿਗਿਆਪਨਾਂ ਲਈ ਵਰਤੀ ਜਾਣ ਵਾਲੀ ਭਾਸ਼ਾ ਦੀ ਪਸੰਦ ਅਤੇ ਖ਼ਰੀਦਣ ਵੇਲੇ ਗਾਹਕਾਂ ਦੀ ਦਿਲਚਸਪੀ ਵਿਚਾਲੇ ਇੱਕ ਸਿੱਧਾ ਸੰਬੰਧ ਦੱਸਿਆ ਹੈ।

ਸਥਾਨਕ ਭਾਸ਼ਾ ਅਤੇ ਇਸਦੇ ਯੋਗਦਾਨ

ਸਥਾਨਕ ਭਾਸ਼ਾਵਾਂ ਗਾਹਕਾਂ ਅਤੇ ਉਤਪਾਦਾਂ ਵਿਚਾਲੇ ਜਾਣ-ਪਛਾਣ ਦੀ ਭਾਵਨਾ ਨੂੰ ਵਿਕਸਤ ਕਰਨ ਵਿੱਚ ਬਿਹਤਰ ਸਾਬਤ ਹੁੰਦੀਆਂ ਹਨ ਜਿਸਦਾ ਸਿੱਧਾ ਸੰਬੰਧ ਬ੍ਰਾਂਡ ਅਤੇ ਉਸਦੇ ਉਤਪਾਦਾਂ ਪ੍ਰਤੀ ਭਰੋਸਾ ਬਣਾਉਣ ਨਾਲ ਹੁੰਦਾ ਹੈ। ਇਹ ਭਰੋਸਾ ਬ੍ਰਾਂਡ ਦੀ ਇਮੇਜ ਨੂੰ ਵਧਾਉਣ ਅਤੇ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ।

ਇਹ ਸਭ ਤੱਥਾਂ ਅਤੇ ਅਧਿਐਨਾਂ ਦੇ ਆਧਾਰ ‘ਤੇ ਇਹ ਸਿੱਟਾ ਨਿਕਲਦਾ ਹੈ ਕਿ ਗਾਹਕ ਸਥਾਨਕ ਭਾਸ਼ਾ ਨੂੰ ਤਰਜੀਹ ਦਿੰਦੇ ਹਨ। ਇਹ ਤਾਂ ਬਿਲਕੁਲ ਸਾਫ਼ ਹੈ ਕਿ ਭਾਸ਼ਾ ਸੰਬੰਧੀ ਤਰਜੀਹ ਗਾਹਕਾਂ ਦੇ ਵਿਵਹਾਰ ਅਤੇ ਕੰਪਨੀ ਦੀ ਆਮਦਨ ‘ਤੇ ਇੱਕ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ। ਇਸ ਲਈ, ਵਿਸ਼ਵ ਪੱਧਰ ‘ਤੇ ਗਾਹਕਾਂ ਦੀਆਂ ਇਨ੍ਹਾਂ ਤਰਜੀਹਾਂ ਨੂੰ ਅਪਨਾਉਣ ਨਾਲ ਦੁਨੀਆ ਦੀਆਂ ਸਾਰੀਆਂ ਐੱਮ. ਐੱਨ. ਸੀ. (ਬਹੁਰਾਸ਼ਟਰੀ ਕੰਪਨੀਆਂ) ਇੱਕ ‘ਵਿਸ਼ਵ ਪੱਧਰ ਦੀ ਕੰਪਨੀ’ ਬਣਨ ਦਾ ਸੁਪਨਾ ਦੇਖਦੀਆਂ ਹਨ। ਕਈ ਬਹੁਰਾਸ਼ਟਰੀ ਕੰਪਨੀਆਂ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਮੱਗਰੀ ਦੇ ਸਥਾਨੀਕਰਨ ਵਾਸਤੇ ਉਸਨੂੰ ਆਊਟਸੋਰਸ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ, ਵਿਸ਼ਵ-ਵਿਆਪੀ ਸਥਾਨੀਕਰਨ ਉਦਯੋਗ (ਗਲੋਬਲ ਲੋਕਲਾਈਜ਼ੇਸ਼ਨ ਇੰਡਸਟਰੀ) ਉਨ੍ਹਾਂ ਉਦਯੋਗਾਂ ਵਿੱਚੋਂ ਇੱਕ ਸੀ ਜੋ ਹਾਲੀਆ ਵਿਸ਼ਵ-ਵਿਆਪੀ ਮੰਦੀ ਦੇ ਦੌਰਾਨ ਵੀ ਸਾਕਾਰਾਤਮਕ ਢੰਗ ਨਾਲ ਅੱਗੇ ਵੱਧ ਰਿਹਾ ਸੀ।

ਜੇਕਰ ਸਾਰੀਆਂ ਕੰਪਨੀਆਂ ਸਥਾਨੀਕਰਨ ‘ਤੇ ਜ਼ੋਰ ਦੇ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਸਦਾ ਲਾਭ ਵੀ ਮਿਲ ਰਿਹਾ ਹੈ। ਕੀ ਤੁਸੀਂ ਵੀ ਇਹ ਕਰਨਾ ਚਾਹੋਗੇ?

ਹਵਾਲੇ:

[1] https://www.internetworldstats.com/stats.htm

[2] Can’t Read, Won’t Buy: Why Language Matters on Global Websites By Donald A. DePalma, Benjamin B. Sargent, and Renato S. Beninatto September 2006

[3] Cross-Cultural Consumer Behavior: Use of Local Language for Market Communication—A Study in Region Friuli Venezia Giulia (Italy) by Franco Rosa, Sandro Sillani & Michela Vasciaveo
Pages 621-648 | Journal of Food Products Marketing Volume 23, 2017 – Issue 6

[4] User language preferences online; Survey conducted by The Gallup Organization, Hungary upon the request of Directorate-General Information Society and Media

[5] The Influence of Language of Advertising on Customer Patronage Intention: Testing Moderation Effects of Race Muhammad Sabbir Rahman, Fadi Abdel Muniem Abdel Fattah, 1 2
Nuraihan Mat Daud and Osman Mohamad ; Middle-East Journal of Scientific Research 20 (Language for Communication and Learning): 67-74, 2014

Leave a Reply

Your email address will not be published. Required fields are marked *