ਸੜਕਨਾਮਾ ਦਾ ਵਿਸ਼ਲੇਸ਼ਣ

ਬਲਦੇਵ ਸਿੰਘ ਵੱਲੋਂ ਲਿਖੀ ਗਈ ਰਚਨਾ ‘ਸੜਕਨਾਮਾ’ ਦੀ ਕਹਾਣੀ ਨੂੰ ਸੰਖੇਪ ਵਿੱਚ ਬਿਆਨ ਕਰਦਾ ਇਹ ਪੈਰਾ ਸੜਕ ਰੂਪੀ ਇੱਕ ਔਰਤ ਦੇ ਦਰਦ ਸਾਂਝਾ ਕਰਦਾ ਹੈ ਜਿਸਨੇ ਹਿੰਦੁਸਤਾਨ ਦੀ ਵੰਡ ਦਾ ਉਹ ਦਰਦਨਾਕ ਮੰਜ਼ਰ ਦੇਖਿਆ ਹੈ ਜਿਸਨੂੰ ਸੁਣ ਕੇ ਮਨੁੱਖਤਾ ਦੀ ਰੂਹ ਕੰਬ ਜਾਂਦੀ ਹੈ ਤੇ ਜਿਸ ਦੇ ਲਪੇਟੇ ਵਿੱਚ ਆ ਕੇ ਲੱਖਾਂ ਹੀ ਰੂਹਾਂ ਨੇ ਆਪਣਾ ਸਰੀਰ ਛੱਡ ਦਿੱਤਾ।
Written by: Gurpreet S

ਕੁਝ ਸਮਾਂ ਪਹਿਲਾਂ ਮੈਨੂੰ ਲੇਖਕ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ‘ਸੜਕਨਾਮਾ’ ਪੜ੍ਹਨ ਦਾ ਮੌਕਾ ਮਿਲਿਆ। ਇਸ ਕਿਤਾਬ ਵਿੱਚ ਲਿਖੀ ਉਨ੍ਹਾਂ ਦੀ ਪਹਿਲੀ ਰਚਨਾ ‘ਸੜਕਨਾਮਾ’ ਨੂੰ ਪੜ੍ਹ ਕੇ ਮੈਂ ਇਸ ਲੇਖ ਨੂੰ ਲਿਖਣ ਲਈ ਮਜ਼ਬੂਰ ਹੋ ਗਿਆ।

 

ਇਸ ਲੇਖ ਦੀ ਸ਼ੁਰੂਆਤ ਇੱਕ ਬਿਰਧ ਬਿਰਖ ਤੋਂ ਹੁੰਦੀ ਜੋ ਅੱਧੀ ਰਾਤ ਨੂੰ ਸੜਕ ਨਾਲ ਗੱਲਾਂ ਕਰ ਰਿਹਾ ਹੈ ਜਿਸਨੂੰ ਬਲਦੇਵ ਸਿੰਘ ਨੇ ਇੱਕ ਔਰਤ ਤੇ ਇੱਕ ਬੰਦੇ ਰੂਪ ਵਿੱਚ ਹੋ ਰਹੀ ਚਰਚਾ ਨਾਲ ਸ਼ਿੰਗਾਰਿਆ ਹੈ। ਜਿਸ ਵਿੱਚ ਸੜਕ ਔਰਤ ਹੋਣ ਦੇ ਨਾਤੇ ਇੱਕ ਮਾਂ ਦਾ ਦਰਦ ਸੁਣਾ ਰਹੀ ਹੈ। ਜਿਸਦੇ ਬੱਚੇ ਚੰਗੇ ਜਾਂ ਮਾੜੇ ਨਿਕਲਦੇ ਹਨ ਅਤੇ ਉਨ੍ਹਾਂ ਬੱਚਿਆਂ ਦੀਆਂ ਫ਼ਿਕਰਾਂ ਕਾਰਨ ਉਸਦੀ ਰਾਤਾਂ ਦੀ ਨੀਂਦਰ ਕਿਤੇ ਗੁਆਚ ਗਈ ਹੈ ਤੇ ਉਹ ਆਪਣੀਆਂ ਅੱਖਾਂ ਮੀਚਣ ਪਿੱਛੋਂ ਹੋ ਜਾਣ ਵਾਲੀ ਕਿਸੇ ਅਣਹੋਣੀ ਤੋਂ ਡਰਦੀ ਹੈ।

 

ਉਹ ਦਸਦੀ ਹੈ ਕਿੰਝ ਦੇਸ਼ ਦੀ ਵੰਡ ਵੇਲੇ ਦਾ ਮੰਜ਼ਰ ਉਸਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਜਦੋਂ ਭਾਈਆਂ ਵਾਂਗ ਇਕੱਠੇ ਰਹਿਣ ਵਾਲੇ ਲੋਕ ਕਸਾਈ ਬਣ ਕੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸੀ। ਉਸ ਕਤਲੋਗਾਰਤ ਦੇ ਸਮੇਂ ਨੂੰ ਬਲਦੇਵ ਸਿੰਘ ਨੇ ਬੜੇ ਹੀ ਨਵੇਕਲੇ ਅੰਦਾਜ਼ ਵਿੱਚ ਬਿਆਨ ਕੀਤਾ ਹੈ ਕਿਉਂਕਿ ਸ਼ਾਇਦ ਉਸ ਵੇਲੇ ਦਾ ਹਾਲ ਸੁਣਾਉਣ ਵਾਲਾ ਹੁਣ ਕੋਈ ਇਨਸਾਨ ਨਹੀਂ ਰਿਹਾ ਸਿਵਾਏ ਉਸ ਬੇਜਾਨ ਸੜਕ ਦੇ। ਪਰ  ਲੇਖਕ ਨੇ ਇੱਥੇ ਉਸ ਬੇਜਾਨ ਦਿਸਣ ਵਾਲੀ ਸੜਕ ਦੇ ਮੂੰਹੋਂ ਉਸ ਘਟਨਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਕੇ ਜੀਵਤ ਕਰ ਦਿੱਤਾ ਹੈ।

 

ਇੱਥੇ ਸੜਕ ਉਸ ਮਾਂ ਦਾ ਫਰਜ਼ ਨਿਭਾਉਂਦੀ ਵੀ ਦਿਸਦੀ ਹੈ ਜਿਸਦੀ ਧੀ ਨੂੰ ਵਹਿਸ਼ੀਆਂ ਨੇ ਆਪਣੀ ਸਰੀਰਕ ਭੁੱਖ ਨੂੰ ਮਿਟਾਉਣ ਲਈ ਵਰਤਣਾ ਚਾਹਿਆ ਅਤੇ ਕਿਵੇਂ ਉਸਨੇ ਉਸ ਧੀ ਨੂੰ ਆਪਣੀ ਗਲਵਕੜੀ ਵਿੱਚ ਸਾਂਭਿਆ।

 

ਉਸਨੂੰ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਉਸਦੇ ਸੌ ਜਾਣ ਸਦਕਾ ਉਸਦਾ ਪੁੱਤ ਜੋ ਸੜਕ ਦੇ ਸਫ਼ਰ ਵਿੱਚ ਉਹ ਕਿਸੇ ਅਣਹੋਣੀ ਦਾ ਸ਼ਿਕਾਰ ਨਾ ਹੋ ਜਾਵੇ।

——————————————————————————————————————————-

Disclaimer : The opinions expressed here belong solely to the author(s) and are not to be taken as the stated position(s) of Magnon or its subsidiaries.

    Leave a Reply

    Your email address will not be published. Required fields are marked *